Snapchat ਜਾਣ-ਪਛਾਣ

Snapchat ਸੰਚਾਰ ਸੇਵਾ ਹੈ ਜੋ 13 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਤਿਆਰ ਕੀਤੀ ਗਈ ਹੈ। ਇਹ ਕਿਸ਼ੋਰਾਂ ਅਤੇ ਨੌਜਵਾਨ ਬਾਲਗਾਂ ਵਿੱਚ ਬਹੁਤ ਮਸ਼ਹੂਰ ਹੈ ਜੋ ਮੁੱਖ ਤੌਰ 'ਤੇ ਇਸਦੀ ਵਰਤੋਂ ਆਪਣੇ ਨਜ਼ਦੀਕੀ ਦੋਸਤਾਂ ਨਾਲ ਇੰਝ ਗੱਲਾਂ ਕਰਨ ਲਈ ਕਰਦੇ ਹਨ, ਜਿਵੇਂ ਕਿ ਉਹ ਅਸਲ ਜ਼ਿੰਦਗੀ ਵਿੱਚ ਗੱਲਬਾਤ ਕਰਦੇ ਹਨ। ਇਹ ਉਸੇ ਤਰ੍ਹਾਂ ਹੈ ਜਿਵੇਂ ਪੁਰਾਣੀਆਂ ਪੀੜ੍ਹੀਆਂ ਦੋਸਤਾਂ ਅਤੇ ਪਰਿਵਾਰ ਨਾਲ ਜੁੜੇ ਰਹਿਣ ਲਈ ਲਿਖਤ ਸੁਨੇਹੇ ਜਾਂ ਆਪਣਾ ਫ਼ੋਨ ਵਰਤਦੀਆਂ ਹਨ। ਜੇ ਤੁਸੀਂ Snapchat ਦੀ ਵਰਤੋਂ ਨਹੀਂ ਕਰਦੇ ਹੋ, ਤਾਂ ਇੱਥੇ ਇੱਕ ਝਲਕੀ ਹੈ ਕਿ ਐਪ ਕਿਵੇਂ ਕੰਮ ਕਰਦੀ ਹੈ।

ਮੂਲ ਸਿਧਾਂਤ

ਸਾਡਾ ਟੀਚਾ ਸਿਹਤਮੰਦ ਅਤੇ ਸੁਰੱਖਿਅਤ ਤਜ਼ਰਬਾ ਦੇਣਾ ਹੈ ਅਤੇ ਅਸੀਂ ਜਾਣ-ਬੁੱਝ ਕੇ Snapchat ਨੂੰ ਸੋਸ਼ਲ ਮੀਡੀਆ ਤੋਂ ਵੱਖਰਾ ਡਿਜ਼ਾਈਨ ਕੀਤਾ ਹੈ। Snapchat ਪਸੰਦਾਂ ਅਤੇ ਟਿੱਪਣੀਆਂ ਦੇ ਨਾਲ ਐਲਗੋਰਿਦਮ ਵੱਲੋਂ ਸੰਚਾਲਿਤ ਜਨਤਕ ਖ਼ਬਰ ਫੀਡ ਵਿੱਚ ਨਹੀਂ ਖੁੱਲ੍ਹਦੀ ਹੈ। ਇਸ ਦੀ ਬਜਾਏ, ਐਪ ਕੈਮਰੇ ਲਈ ਖੁੱਲ੍ਹਦੀ ਹੈ ਅਤੇ ਇਸ ਵਿੱਚ ਪੰਜ ਟੈਬ ਹਨ: ਕੈਮਰਾ, ਚੈਟ, ਨਕਸ਼ਾ, ਕਹਾਣੀਆਂ ਅਤੇ ਸਪੌਟਲਾਈਟ। ਹੋਰ ਜਾਣਨ ਲਈ ਵੀਡੀਓ ਵੇਖੋ:

Snapchat, ਵਿਆਖਿਆ ਕੀਤੀ ਗਈ

Snapchat 'ਤੇ ਸੁਨੇਹੇ ਕਿਵੇਂ ਕੰਮ ਕਰਦੇ ਹਨ

ਅਸਲ ਜ਼ਿੰਦਗੀ ਦੀਆਂ ਗੱਲਬਾਤਾਂ ਨੂੰ ਦਰਸਾਉਣ ਲਈ Snapchat 'ਤੇ ਗੱਲਬਾਤਾਂ ਪੂਰਵ-ਨਿਰਧਾਰਤ ਤੌਰ 'ਤੇ ਮਿਟਾ ਦਿੱਤੀਆਂ ਜਾਂਦੀਆਂ ਹਨ। ਸੋਸ਼ਲ ਮੀਡੀਆ ਤੋਂ ਪਹਿਲਾਂ, ਦੋਸਤਾਂ ਨਾਲ ਸਾਡੀ ਮਜ਼ੇਦਾਰ, ਸਹਿਜ ਅਤੇ ਬੇਅਕਲੀ ਵਾਲੀ ਗੱਲਬਾਤ ਸਿਰਫ਼ ਸਾਡੀਆਂ ਯਾਦਾਂ ਵਿੱਚ ਰਹਿੰਦੀ ਸੀ! Snapchat ਨੂੰ ਉਸ ਗਤੀਸ਼ੀਲਤਾ ਨੂੰ ਦਰਸਾਉਣ ਲਈ ਤਿਆਰ ਕੀਤਾ ਗਿਆ ਹੈ ਜੋ ਲੋਕਾਂ ਨੂੰ ਦਬਾਅ ਜਾਂ ਨਿਰਣਾ ਮਹਿਸੂਸ ਕੀਤੇ ਬਿਨਾਂ ਆਪਣੇ-ਆਪ ਨੂੰ ਜ਼ਾਹਰ ਕਰਨ ਵਿੱਚ ਆਰਾਮਦਾਇਕ ਮਹਿਸੂਸ ਕਰਨ ਵਿੱਚ ਮਦਦ ਕਰ ਸਕੇ। 

ਇਹ ਜਾਣਨਾ ਮਹੱਤਵਪੂਰਨ ਹੈ ਕਿ ਭਾਵੇਂ Snapchat 'ਤੇ ਗੱਲਬਾਤਾਂ ਪੂਰਵ-ਨਿਰਧਾਰਤ ਤੌਰ 'ਤੇ ਮਿਟਾ ਦਿੱਤੀਆਂ ਜਾਂਦੀਆਂ ਹਨ, ਪਰ ਜਦੋਂ ਅਸੀਂ ਕਿਸ਼ੋਰਾਂ ਅਤੇ ਮਾਪਿਆਂ ਤੋਂ ਨੁਕਸਾਨਦੇਹ ਸਮੱਗਰੀ ਦੀਆਂ ਰਿਪੋਰਟਾਂ ਦੀ ਸਮੀਖਿਆ ਕਰਦੇ ਹਾਂ ਤਾਂ ਅਸੀਂ ਡੈਟਾ ਨੂੰ ਬਰਕਰਾਰ ਰੱਖ ਸਕਦੇ ਹਾਂ। ਕੁਝ ਮਾਮਲਿਆਂ ਵਿੱਚ, ਇਸ ਵਿੱਚ ਕਿਸੇ ਘਟਨਾ ਨੂੰ ਕਾਨੂੰਨ ਲਾਗੂ ਕਰਨ ਵਾਲਿਆਂ ਕੋਲ ਭੇਜਣਾ ਸ਼ਾਮਲ ਹੁੰਦਾ ਹੈ। ਜੇ ਅਧਿਕਾਰੀ ਪੈਰਵਾਈ ਕਰਨਾ ਚਾਹੁੰਦੇ ਹਨ, ਤਾਂ ਅਸੀਂ ਇਸ ਡੈਟਾ ਨੂੰ ਹੋਰ ਵੀ ਲੰਬੇ ਸਮੇਂ ਲਈ ਰੱਖਦੇ ਹਾਂ, ਅਤੇ ਅਸੀਂ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਵਿੱਚ ਮਦਦ ਕਰਨ ਲਈ ਕਾਨੂੰਨ ਲਾਗੂ ਕਰਨ ਵਾਲਿਆਂ ਨਾਲ ਕੰਮ ਕਰਦੇ ਹਾਂ। 

ਜਾਣਨਾ ਮਦਦਗਾਰ ਹੈ! Snaps ਅਤੇ ਚੈਟਾਂ ਪੂਰਵ-ਨਿਰਧਾਰਤ ਤੌਰ 'ਤੇ ਮਿਟਾ ਦਿੱਤੀਆਂ ਜਾ ਸਕਦੀਆਂ ਹਨ, ਪਰ ਕੋਈ ਵੀ ਵਿਅਕਤੀ ਕਿਸੇ ਵਿਅਕਤੀ ਦੀ ਸਹਿਮਤੀ ਤੋਂ ਬਿਨਾਂ ਕੰਪਿਊਟਰ ਜਾਂ ਫ਼ੋਨ ਸਕ੍ਰੀਨ ਤੋਂ ਕਿਸੇ ਵੀ ਚੀਜ਼ ਨੂੰ ਕਿਸੇ ਹੋਰ ਸਕ੍ਰੀਨ ਨਾਲ ਰਿਕਾਰਡ ਕਰ ਸਕਦਾ ਹੈ। ਜਿਵੇਂ ਕਿ ਆਨਲਾਈਨ ਕੁਝ ਵੀ ਸਾਂਝਾ ਕਰਨ ਵੇਲੇ ਹੁੰਦਾ ਹੈ, ਕਿਸੇ ਨੂੰ ਵੀ ਬੇਨਤੀ ਕਰਨ ਜਾਂ ਕੁਝ ਭੇਜਣ ਬਾਰੇ ਸੱਚਮੁੱਚ ਸਾਵਧਾਨ ਰਹਿਣਾ ਮਹੱਤਵਪੂਰਨ ਹੈ - ਇੱਥੋਂ ਤੱਕ ਕਿ ਕਿਸੇ ਸਾਥੀ ਜਾਂ ਨਜ਼ਦੀਕੀ ਦੋਸਤ ਨੂੰ ਵੀ - ਨਿੱਜੀ ਜਾਂ ਸੰਵੇਦਨਸ਼ੀਲ ਚਿੱਤਰ ਅਤੇ ਜਾਣਕਾਰੀ ਨਾ ਭੇਜੋ।

ਭਾਈਚਾਰਕ ਸੇਧਾਂ

ਸਾਡੇ ਕੋਲ ਸਾਡੀਆਂ ਸੇਵਾਵਾਂ ਦੀ ਵਰਤੋਂ ਸੁਰੱਖਿਅਤ ਤਰੀਕੇ ਨਾਲ ਕਰਨ ਵਿੱਚ Snapchatters ਦੀ ਮਦਦ ਲਈ ਭਾਈਚਾਰਕ ਸੇਧਾਂ ਦਾ ਇੱਕ ਸਪਸ਼ਟ ਸੈੱਟ ਹੈ। ਇਹ ਨਿਯਮ ਗੈਰ-ਕਾਨੂੰਨੀ ਅਤੇ ਸੰਭਾਵਿਤ ਤੌਰ 'ਤੇ ਨੁਕਸਾਨਦੇਹ ਸਮੱਗਰੀ ਅਤੇ ਵਤੀਰੇ ਜਿਵੇਂ ਕਿ ਜਿਨਸੀ ਸ਼ੋਸ਼ਣ, ਪੋਰਨੋਗ੍ਰਾਫੀ, ਗੈਰ-ਕਾਨੂੰਨੀ ਨਸ਼ਿਆਂ ਦੀ ਵਿਕਰੀ, ਹਿੰਸਾ, ਸਵੈ-ਨੁਕਸਾਨ ਅਤੇ ਗਲਤ ਜਾਣਕਾਰੀ 'ਤੇ ਪਾਬੰਦੀ ਲਗਾਉਂਦੇ ਹਨ। ਅਸੀਂ ਆਪਣੇ ਜਨਤਕ ਸਮੱਗਰੀ ਪਲੇਟਫਾਰਮਾਂ, ਕਹਾਣੀਆਂ ਅਤੇ ਸਪੌਟਲਾਈਟ 'ਤੇ ਵਧੀਕ ਸੰਚਾਲਨ ਲਾਗੂ ਕਰਦੇ ਹਾਂ, ਤਾਂ ਜੋ ਸਾਡੇ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਨੂੰ ਜ਼ਿਆਦਾ ਦਰਸ਼ਕਾਂ ਤੱਕ ਪਹੁੰਚਣ ਤੋਂ ਰੋਕਿਆ ਜਾ ਸਕੇ।

ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਵਿਰੁੱਧ ਲਾਗੂ ਕਰਨ ਅਤੇ ਕਿਸੇ ਵੀ ਸੰਭਾਵਿਤ ਖਤਰਿਆਂ ਤੋਂ ਬਚਣ ਲਈ, ਅਸੀਂ Snapchattes, ਮਾਪਿਆਂ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਤੋਂ ਕਿਰਿਆਸ਼ੀਲ ਪਛਾਣ ਔਜ਼ਾਰਾਂ ਅਤੇ ਰਿਪੋਰਟਾਂ ਦੋਵਾਂ ਦੀ ਵਰਤੋਂ ਕਰਦੇ ਹਾਂ।  ਸਾਡੇ ਕੋਲ 24/7 ਸਮੁੱਚੀ ਭਰੋਸਾ ਅਤੇ ਸੁਰੱਖਿਆ ਟੀਮ ਹੈ ਜੋ ਇਨ੍ਹਾਂ ਰਿਪੋਰਟਾਂ ਦੀ ਜਾਂਚ ਕਰਦੀ ਹੈ ਅਤੇ, ਜ਼ਿਆਦਾਤਰ ਮਾਮਲਿਆਂ ਵਿੱਚ, ਉਹ Snapchat ਦੇ ਸੁਰੱਖਿਆ ਮਿਆਰਾਂ ਨੂੰ ਲਾਗੂ ਕਰਨ ਲਈ ਇੱਕ ਘੰਟੇ ਦੇ ਅੰਦਰ ਕਾਰਵਾਈ ਕਰਦੀ ਹੈ। ਇਸ ਵਿੱਚ ਵਰਤੋਂਕਾਰਾਂ ਨੂੰ ਚਿਤਾਵਨੀ ਦੇਣਾ, ਸਮੱਗਰੀ ਨੂੰ ਹਟਾਉਣਾ, ਕਿਸੇ ਖਾਤੇ 'ਤੇ ਪਾਬੰਦੀ ਲਗਾਉਣਾ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਰਿਪੋਰਟ ਅੱਗੇ ਭੇਜਣਾ ਸ਼ਾਮਲ ਹੋ ਸਕਦਾ ਹੈ।

ਕਿਸ਼ੋਰਾਂ ਲਈ ਸੁਰੱਖਿਆ

ਦੇਖੋ ਕਿ ਅਸੀਂ Snapchat 'ਤੇ ਕਿਸ਼ੋਰਾਂ ਨੂੰ ਸੁਰੱਖਿਅਤ ਰੱਖਣ ਵਿੱਚ ਕਿਵੇਂ ਮਦਦ ਕਰਦੇ ਹਾਂ।