Snapchat ਪਰਿਵਾਰ ਸੁਰੱਖਿਆ ਕੇਂਦਰ

Snapchat ਨੂੰ ਜਾਣਬੁੱਝ ਕੇ ਰਵਾਇਤੀ ਸੋਸ਼ਲ ਮੀਡੀਆ ਤੋਂ ਵੱਖਰਾ ਬਣਾਉਣ ਲਈ ਡਿਜ਼ਾਈਨ ਕੀਤਾ ਗਿਆ ਸੀ, ਜਿਸ ਵਿੱਚ ਨਜ਼ਦੀਕੀ ਦੋਸਤਾਂ ਅਤੇ ਪਰਿਵਾਰ ਨਾਲ ਅਜਿਹੇ ਮਾਹੌਲ ਵਿੱਚ ਸੰਚਾਰ ਨੂੰ ਵਧਾਉਣ 'ਤੇ ਜ਼ੋਰ ਦਿੱਤਾ ਗਿਆ ਹੈ ਜੋ ਸੁਰੱਖਿਆ ਅਤੇ ਪਰਦੇਦਾਰੀ ਨੂੰ ਤਰਜੀਹ ਦਿੰਦਾ ਹੈ। ਜਾਣੋ ਕਿ Snapchat ਕਿਵੇਂ ਕੰਮ ਕਰਦੀ ਹੈ, ਅਸੀਂ ਕਿਸ਼ੋਰਾਂ ਲਈ ਕਿਹੜੀਆਂ ਮੁੱਖ ਸੁਰੱਖਿਆਵਾਂ ਪੇਸ਼ ਕਰਦੇ ਹਾਂ ਅਤੇ ਸਾਡੇ ਸੁਰੱਖਿਆ ਔਜ਼ਾਰਾਂ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ।

ਮਾਪਿਆਂ ਲਈ ਸੁਰੱਖਿਆ ਗਾਈਡ

Snapchat ਕੀ ਹੈ?

Snapchat ਸੰਚਾਰ ਸੇਵਾ ਹੈ ਜੋ 13 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਲਈ ਡਿਜ਼ਾਈਨ ਕੀਤੀ ਗਈ ਹੈ। ਇਹ ਕਿਸ਼ੋਰਾਂ ਅਤੇ ਨੌਜਵਾਨ ਬਾਲਗਾਂ ਵਿੱਚ ਬਹੁਤ ਮਸ਼ਹੂਰ ਹੈ ਜੋ ਮੁੱਖ ਤੌਰ 'ਤੇ ਇਸਦੀ ਵਰਤੋਂ ਆਪਣੇ ਨਜ਼ਦੀਕੀ ਦੋਸਤਾਂ ਨਾਲ ਇੰਝ ਗੱਲਾਂ ਕਰਨ ਲਈ ਕਰਦੇ ਹਨ, ਜਿਵੇਂ ਕਿ ਉਹ ਅਸਲ ਜ਼ਿੰਦਗੀ ਵਿੱਚ ਰੁਬਰੂ ਹੋ ਕੇ ਗੱਲਬਾਤ ਕਰਦੇ ਹਨ।

Snapchat 'ਤੇ ਕਿਸ਼ੋਰਾਂ ਲਈ ਸੁਰੱਖਿਆ

ਅਸੀਂ Snapchat ਉੱਤੇ ਵਾਧੂ ਕਿਸ਼ੋਰ ਸੁਰੱਖਿਆ ਦੀ ਪੇਸ਼ਕਸ਼ ਕਰਦੇ ਹਾਂ ਤਾਂ ਜੋ ਨਜ਼ਦੀਕੀ ਦੋਸਤਾਂ ਨਾਲ ਜੁੜਨ, ਅਜਨਬੀਆਂ ਤੋਂ ਅਣਚਾਹੇ ਸੰਪਰਕ ਨੂੰ ਰੋਕਣ ਅਤੇ ਉਮਰ-ਮੁਤਾਬਕ ਸਮੱਗਰੀ ਦੇਣ 'ਤੇ ਧਿਆਨ ਦੇਣ ਵਿੱਚ ਮਦਦ ਮਿਲ ਸਕੇ।

Snapchat ਪਰਿਵਾਰ ਕੇਂਦਰ ਬਾਰੇ

ਅਸੀਂ Snapchat 'ਤੇ ਕਿਸ਼ੋਰਾਂ ਦੀ ਸੁਰੱਖਿਆ ਦੀ ਬਹੁਤ ਗੰਭੀਰਤਾ ਨਾਲ ਰਾਖੀ ਕਰਨ ਵਿੱਚ ਮਦਦ ਕਰਨ ਲਈ ਜ਼ਿੰਮੇਵਾਰੀ ਲੈਂਦੇ ਹਾਂ। ਇਸ ਦੇ ਹਿੱਸੇ ਵਜੋਂ ਅਸੀਂ ਮਾਪਿਆਂ ਨੂੰ ਉਹਨਾਂ ਦੇ ਕਿਸ਼ੋਰਾਂ ਨੂੰ Snapchat ਦੀ ਸੁਰੱਖਿਅਤ ਵਰਤੋਂ ਕਰਨ ਵਿੱਚ ਮਦਦ ਕਰਨ ਲਈ ਐਪ-ਵਿੱਚ ਸੁਰੱਖਿਆ ਔਜ਼ਾਰ ਅਤੇ ਸਰੋਤ ਦਿੰਦੇ ਹਾਂ।

ਮਾਪਿਆਂ ਲਈ Snapchat 'ਤੇ ਵੀਡੀਓ ਸਰੋਤ

Snapchat ਕੀ ਹੈ, ਇਹ ਕਿਵੇਂ ਤੁਹਾਡੇ ਪਰਿਵਾਰ ਨੂੰ ਜੁੜੇ ਰਹਿਣ ਵਿੱਚ ਮਦਦ ਕਰ ਸਕਦੀ ਹੈ, ਅਤੇ ਸਾਡੇ ਕੋਲ Snapchat ਨੂੰ ਕਿਸ਼ੋਰਾਂ ਵਾਸਤੇ ਸੁਰੱਖਿਅਤ ਬਣਾਉਣ ਵਿੱਚ ਮਦਦ ਕਰਨ ਲਈ ਕਿਹੜੀਆਂ ਸੁਰੱਖਿਆਵਾਂ ਹਨ, ਇਹ ਸਮਝਣ ਲਈ ਇਹਨਾਂ ਵੀਡੀਓ ਦੀ ਪੜਚੋਲ ਕਰੋ। 

Snapchat ਬਾਰੇ

Snapchat ਤੁਹਾਡੇ ਸਭ ਤੋਂ ਨਜ਼ਦੀਕੀ ਦੋਸਤਾਂ ਨਾਲ ਭਾਵਪੂਰਨ ਗੱਲਬਾਤ ਨੂੰ ਉਤਸ਼ਾਹਤ ਕਰਨ ਲਈ ਬਣਾਈ ਹੈ ਅਤੇ Snapchat 'ਤੇ ਕਿਸ਼ੋਰਾਂ ਨੂੰ ਸਿਹਤਮੰਦ ਅਤੇ ਸੁਰੱਖਿਅਤ ਤਜ਼ਰਬਾ ਦੇਣ ਵਾਸਤੇ ਅਸੀਂ ਗੰਭੀਰਤਾ ਨਾਲ ਵਚਨਬੱਧ ਹਾਂ।


ਆਮ ਪੁੱਛੇ ਜਾਣ ਵਾਲੇ ਸੁਆਲ

Snapchat ਕੀ ਹੈ?

Snapchat ਸੰਚਾਰ ਸੇਵਾ ਹੈ ਜਿਸਦੀ ਜ਼ਿਆਦਾਤਰ ਲੋਕ ਆਪਣੇ ਅਸਲੀ ਦੋਸਤਾਂ ਅਤੇ ਪਰਿਵਾਰ ਨਾਲ ਚੈਟ, Snap (ਤਸਵੀਰਾਂ ਰਾਹੀਂ ਗੱਲ ਕਰਨਾ), ਜਾਂ ਆਵਾਜ਼ੀ ਅਤੇ ਵੀਡੀਓ ਕਾਲਾਂ ਰਾਹੀਂ ਜੁੜਨ ਲਈ ਵਰਤੋਂ ਕਰਦੇ ਹਨ।

Snapchat ਵਿੱਚ ਕੋਈ ਉਮਰ ਸੀਮਾ ਹੈ?

Snapchat ਖਾਤਾ ਬਣਾਉਣ ਲਈ ਕਿਸ਼ੋਰ ਦੀ ਉਮਰ ਘੱਟੋ-ਘੱਟ 13 ਸਾਲ ਹੋਣੀ ਚਾਹੀਦੀ ਹੈ। ਜੇ ਅਸੀਂ ਇਹ ਨਿਰਧਾਰਤ ਕਰਦੇ ਹਾਂ ਕਿ ਖਾਤਾ 13 ਸਾਲ ਤੋਂ ਘੱਟ ਉਮਰ ਦੇ ਇਨਸਾਨ ਦਾ ਹੈ, ਤਾਂ ਅਸੀਂ ਉਨ੍ਹਾਂ ਦੇ ਖਾਤੇ ਨੂੰ ਪਲੇਟਫਾਰਮ ਤੋਂ ਹਟਾ ਕੇ ਉਨ੍ਹਾਂ ਦੇ ਡੇਟਾ ਨੂੰ ਮਿਟਾ ਦਿੰਦੇ ਹਾਂ।

ਇਹ ਮਹੱਤਵਪੂਰਨ ਹੈ ਕਿ ਕਿਸ਼ੋਰ ਸਹੀ ਜਨਮਦਿਨ ਨਾਲ ਸਾਈਨ ਅੱਪ ਕਰਨ, ਤਾਂ ਜੋ ਉਹ Snapchat 'ਤੇ ਕਿਸ਼ੋਰਾਂ ਵਾਸਤੇ ਬਣਾਈਆਂ ਸਾਡੀਆਂ ਸਲਾਮਤੀ ਸੁਰੱਖਿਆਵਾਂ ਦਾ ਲਾਹਾ ਲੈ ਸਕਣ। ਕਿਸ਼ੋਰਾਂ ਨੂੰ ਇਹਨਾਂ ਸੁਰੱਖਿਆ ਉਪਾਵਾਂ ਦੇ ਘੇਰੇ ਨੂੰ ਪਾਰ ਕਰਨ ਤੋਂ ਰੋਕਣ ਵਿੱਚ ਮਦਦ ਲਈ ਅਸੀਂ 13-17 ਸਾਲ ਦੀ ਉਮਰ ਵਾਲੇ ਬੱਚਿਆਂ ਨੂੰ ਉਨ੍ਹਾਂ ਦੇ Snapchat ਖਾਤਿਆਂ ਲਈ ਜਨਮ ਸਾਲ ਨੂੰ 18 ਜਾਂ ਇਸ ਤੋਂ ਵੱਧ ਉਮਰ ਵਿੱਚ ਬਦਲਣ ਨਹੀਂ ਦਿੰਦੇ ਹਾਂ।

Snapchat ਕਿਸ਼ੋਰਾਂ ਦੀ ਰੱਖਿਆ ਕਿਵੇਂ ਕਰਦੀ ਹੈ?

ਅਸੀਂ Snapchat ਉੱਤੇ ਕਿਸ਼ੋਰਾਂ ਲਈ ਵਾਧੂ ਸੁਰੱਖਿਆ ਦੀ ਪੇਸ਼ਕਸ਼ ਕਰਦੇ ਹਾਂ ਤਾਂ ਜੋ ਨਜ਼ਦੀਕੀ ਦੋਸਤਾਂ ਨਾਲ ਜੁੜਨ, ਅਜਨਬੀਆਂ ਤੋਂ ਅਣਚਾਹੇ ਸੰਪਰਕ ਨੂੰ ਰੋਕਣ ਅਤੇ ਉਮਰ-ਮੁਤਾਬਕ ਸਮੱਗਰੀ ਦੇਣ 'ਤੇ ਧਿਆਨ ਦੇਣ ਵਿੱਚ ਮਦਦ ਮਿਲ ਸਕੇ।

ਮੈਂ Snapchat 'ਤੇ ਸੁਰੱਖਿਆ ਚਿੰਤਾ ਦੀ ਰਿਪੋਰਟ ਕਿਵੇਂ ਕਰਾਂ?

ਅਸੀਂ ਕਿਸ਼ੋਰਾਂ ਅਤੇ ਮਾਪਿਆਂ ਨੂੰ ਗੁਪਤ ਤੌਰ 'ਤੇ ਸਾਨੂੰ ਸੁਰੱਖਿਆ ਚਿੰਤਾ ਦੀ ਰਿਪੋਰਟ ਕਰਨ ਲਈ ਆਸਾਨ ਤਰੀਕਿਆਂ ਦੀ ਪੇਸ਼ਕਸ਼ ਕਰਦੇ ਹਾਂ - ਜਾਂ ਤਾਂ ਸਿੱਧੇ ਐਪ ਵਿੱਚ ਜਾਂ ਉਹਨਾਂ ਲੋਕਾਂ ਲਈ ਆਨਲਾਈਨ ਜਿਹਨਾਂ ਕੋਲ Snapchat ਖਾਤਾ ਨਹੀਂ ਹੈ।

ਕੀ Snapchat ਵਿੱਚ ਪਰਦੇਦਾਰੀ ਸੈਟਿੰਗਾਂ ਹਨ?

ਹਾਂ, ਅਤੇ ਪੂਰਵ-ਨਿਰਧਾਰਤ ਤੌਰ 'ਤੇ ਅਸੀਂ Snapchat 'ਤੇ ਕਿਸ਼ੋਰਾਂ ਲਈ ਮੁੱਖ ਸੁਰੱਖਿਆ ਅਤੇ ਪਰਦੇਦਾਰੀ ਸੈਟਿੰਗਾਂ ਨੂੰ ਸਖ਼ਤ ਮਿਆਰਾਂ 'ਤੇ ਸੈਟ ਕਰਦੇ ਹਾਂ। 

ਸੰਪਰਕ ਸੈਟਿੰਗਾਂ ਨੂੰ ਸਾਰੇ ਵਰਤੋਂਕਾਰਾਂ ਲਈ ਸਿਰਫ ਦੋਸਤਾਂ ਅਤੇ ਫੋਨ ਸੰਪਰਕਾਂ 'ਤੇ ਸੈੱਟ ਕੀਤਾ ਜਾਂਦਾ ਹੈ, ਅਤੇ ਇਸ ਦਾ ਵਿਸਤਾਰ ਨਹੀਂ ਕੀਤਾ ਜਾ ਸਕਦਾ। 

ਟਿਕਾਣਾ-ਸਾਂਝਾਕਰਨ ਪੂਰਵ-ਨਿਰਧਾਰਤ ਤੌਰ 'ਤੇ ਬੰਦ ਹੈ। ਜੇਕਰ Snapchatters ਸਾਡੇ Snap ਨਕਸ਼ੇ 'ਤੇ ਟਿਕਾਣਾ ਸਾਂਝਾਕਰਨ ਦੀ ਵਿਸ਼ੇਸ਼ਤਾ ਨੂੰ ਵਰਤਣ ਦਾ ਫ਼ੈਸਲਾ ਲੈਂਦੇ ਹਨ, ਤਾਂ ਉਹ ਸਿਰਫ਼ ਉਨ੍ਹਾਂ ਲੋਕਾਂ ਨਾਲ ਟਿਕਾਣਾ ਸਾਂਝਾ ਕਰ ਸਕਦੇ ਹਨ ਜੋ ਪਹਿਲਾਂ ਤੋਂ ਉਨ੍ਹਾਂ ਦੇ ਦੋਸਤ ਹਨ। ਕਿਸੇ ਵੀ ਅਜਿਹੇ ਵਿਅਕਤੀ ਨਾਲ ਟਿਕਾਣਾ ਸਾਂਝਾਕਰਨ ਦਾ ਕੋਈ ਵੀ ਅਜਿਹਾ ਵਿਕਲਪ ਨਹੀਂ ਹੈ ਜੋ ਸਵੀਕਾਰ ਕੀਤਾ ਦੋਸਤ ਨਹੀਂ ਹੈ।

ਪਰਿਵਾਰ ਕੇਂਦਰ ਕੀ ਹੈ ਅਤੇ ਮੈਂ ਇਸ ਤੱਕ ਕਿਵੇਂ ਪਹੁੰਚ ਕਰਾਂ?

ਪਰਿਵਾਰ ਕੇਂਦਰ ਸਾਡਾ ਐਪ-ਅੰਦਰਲਾ ਸਰੋਤ ਹੈ, ਜੋ ਮਾਪਿਆਂ ਨੂੰ ਅਜਿਹੀ ਚੀਜ਼ਾਂ ਕਰਨ ਦੀ ਯੋਗਤਾ ਦਿੰਦਾ ਹੈ ਜਿਵੇਂ ਉਹ ਦੇਖ ਸਕਦੇ ਹਨ ਕਿ ਉਨ੍ਹਾਂ ਦੇ ਕਿਸ਼ੋਰ ਦੇ ਦੋਸਤ ਕੌਣ ਹਨ ਅਤੇ ਉਨ੍ਹਾਂ ਨੇ ਹਾਲ ਹੀ ਵਿੱਚ ਕਿਸ ਨੂੰ ਸੁਨੇਹਾ ਭੇਜਿਆ ਹੈ, ਮਾਪੇ ਆਪਣੇ ਕਿਸ਼ੋਰ ਦੇ ਟਿਕਾਣੇ ਲਈ ਬੇਨਤੀ ਕਰ ਸਕਦੇ ਹਨ, Snapchat 'ਤੇ ਆਪਣੇ ਕਿਸ਼ੋਰ ਦੀ ਪਰਦੇਦਾਰੀ ਅਤੇ ਸੁਰੱਖਿਆ ਸੈਟਿੰਗਾਂ ਅਤੇ ਹੋਰ ਬਹੁਤ ਕੁਝ ਦੇਖ ਸਕਦੇ ਹਨ।