ਕਿਸ਼ੋਰਾਂ ਲਈ ਸੁਰੱਖਿਆ

ਸਾਡਾ ਟੀਚਾ Snapchat ਨੂੰ ਮਜ਼ੇਦਾਰ ਅਤੇ ਸੁਰੱਖਿਅਤ ਬਣਾਉਣਾ ਹੈ। ਅਸੀਂ ਕਿਸ਼ੋਰਾਂ ਲਈ ਵਾਧੂ ਸੁਰੱਖਿਆ ਦੀ ਪੇਸ਼ਕਸ਼ ਕਰਦੇ ਹਾਂ ਤਾਂ ਜੋ ਨਜ਼ਦੀਕੀ ਦੋਸਤਾਂ ਨਾਲ ਜੁੜਨ, ਅਜਨਬੀਆਂ ਤੋਂ ਅਣਚਾਹੇ ਸੰਪਰਕ ਨੂੰ ਰੋਕਣ ਅਤੇ ਉਮਰ-ਮੁਤਾਬਕ ਸਮੱਗਰੀ ਦੇਣ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਮਿਲ ਸਕੇ। ਸਾਡੇ Snapchat ਸੁਰੱਖਿਆ ਉਪਾਵਾਂ ਬਾਰੇ ਜਾਣਨ ਲਈ ਇੱਥੇ ਮੁੱਖ ਗੱਲਾਂ ਹਨ।

Snapchat ਸੁਰੱਖਿਆ, ਵਿਆਖਿਆ ਕੀਤੀ ਗਈ

ਕਿਸ਼ੋਰਾਂ ਲਈ ਸਾਡੀਆਂ ਮੁੱਖ ਸੁਰੱਖਿਆਵਾਂ ਦਾ ਵਰਗੀਕਰਨ

ਅਣਚਾਹੇ ਸੰਪਰਕ ਦੇ ਖਿਲਾਫ ਸੁਰੱਖਿਆ

ਜਦੋਂ ਕੋਈ ਕਿਸ਼ੋਰ Snapchat 'ਤੇ ਕਿਸੇ ਦਾ ਦੋਸਤ ਬਣ ਜਾਂਦਾ ਹੈ, ਤਾਂ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਇਹ ਉਹੀ ਵਿਅਕਤੀ ਹੈ ਜਿਸ ਨੂੰ ਉਹ ਜਾਣਦੇ ਹਨ ਅਤੇ ਭਰੋਸਾ ਕਰਦੇ ਹਨ। ਅਜਿਹਾ ਕਰਨ ਲਈ, ਅਸੀਂ ਇੰਝ ਕਰਦੇ ਹਾਂ:

 • ਕਿਸ਼ੋਰਾਂ ਨੂੰ ਕਿਸੇ ਹੋਰ ਵਿਅਕਤੀ ਨਾਲ ਗੱਲਬਾਤ ਕਰਨ ਨਹੀਂ ਦਿੰਦੇ ਜਦੋਂ ਤੱਕ ਉਹ ਦੋਸਤ ਨਾ ਹੋਣ Snapchat 'ਤੇ ਜਾਂ ਉਹਨਾਂ ਦੇ ਫ਼ੋਨ ਵਿੱਚ ਉਹ ਸੰਪਰਕ ਮੌਜੂਦ ਨਾ ਹੋਵੇ।

 • ਅਜਨਬੀਆਂ ਲਈ Snapchat 'ਤੇ ਕਿਸ਼ੋਰਾਂ ਨੂੰ ਲੱਭਣਾ ਮੁਸ਼ਕਲ ਬਣਾਇਆ ਜਾਂਦਾ ਹੈ ਕਿਸ਼ੋਰਾਂ ਨੂੰ ਖੋਜ ਨਤੀਜਿਆਂ ਵਿੱਚ ਨਹੀਂ ਵਿਖਾਇਆ ਜਾਂਦਾ ਜਦੋਂ ਤੱਕ ਉਹਨਾਂ ਦੇ ਕਈ ਆਪਸੀ ਦੋਸਤ ਨਾ ਹੋਣ ਜਾਂ ਮੌਜੂਦਾ ਫ਼ੋਨ ਸੰਪਰਕ ਨਾ ਹੋਣ। ਬਹੁਤ ਸਾਰੇ ਦੇਸ਼ਾਂ ਵਿੱਚ, ਜਿਨ੍ਹਾਂ ਵਿੱਚ ਸੰਯੁਕਤ ਰਾਜ ਅਮਰੀਕਾ, ਯੂਨਾਈਟਿਡ ਕਿੰਗਡਮ, ਆਸਟ੍ਰੇਲੀਆ ਅਤੇ ਕੈਨੇਡਾ ਸ਼ਾਮਲ ਹਨ, ਅਸੀਂ ਕਿਸ਼ੋਰ ਦੇ ਦੋਸਤੀ ਘੇਰੇ ਤੋਂ ਬਾਹਰ ਕਿਸੇ ਹੋਰ ਵਰਤੋਂਕਾਰ ਨੂੰ ਉਸ ਨੂੰ ਦੋਸਤ ਵਜੋਂ ਦਿਖਾਉਣਾ ਮੁਸ਼ਕਲ ਬਣਾ ਸਕਦੇ ਹਾਂ।

 • ਬਲੌਕ ਕਰਨ ਲਈ ਆਸਾਨ Snapchat ਸੁਰੱਖਿਆ ਔਜ਼ਾਰ ਦਿੰਦੇ ਹਾਂ ਕੋਈ ਜਿਸ ਦੇ ਸੰਪਰਕ ਵਿੱਚ ਹੁਣ ਤੁਹਾਡਾ ਕਿਸ਼ੋਰ ਨਹੀਂ ਰਹਿਣਾ ਚਾਹੁੰਦਾ ਉਸ ਨੂੰ ਬਲੌਕ ਕਰ ਸਕਦਾ ਹੈ।

 • ਕਿਸ਼ੋਰਾਂ ਨੂੰ ਐਪ-ਅੰਦਰ ਚੇਤਾਵਨੀ ਭੇਜਦੇ ਹਾਂ ਜੇਕਰ ਕੋਈ ਅਜਿਹਾ ਵਿਅਕਤੀ ਜਿਸ ਨਾਲ ਉਨ੍ਹਾਂ ਦਾ ਕੋਈ ਆਪਸੀ ਦੋਸਤ ਨਹੀਂ ਹੈ, ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਹੈ। 

ਗੰਭੀਰ ਨੁਕਸਾਨ ਬਿਲਕੁਲ ਵੀ ਬਰਦਾਸ਼ਤ ਨਹੀਂ

ਸਾਡੇ ਕੋਲ ਉਨ੍ਹਾਂ ਲੋਕਾਂ ਲਈ ਕੋਈ ਸਹਿਣਸ਼ੀਲਤਾ ਨਹੀਂ ਹੈ ਜੋ ਗੰਭੀਰ ਅਪਰਾਧ ਕਰਕੇ ਸਾਡੇ ਨਿਯਮਾਂ ਦੀ ਉਲੰਘਣਾ ਕਰਦੇ ਹਨ, ਜਿਵੇਂ ਕਿ ਕਿਸੇ ਹੋਰ Snapchatter ਦਾ ਗੰਭੀਰ ਸਰੀਰਕ ਜਾਂ ਭਾਵਨਾਤਮਕ ਨੁਕਸਾਨ ਕਰਨਾ। ਜੇ ਸਾਨੂੰ ਇਸ ਕਿਸਮ ਦੇ ਵਤੀਰੇ ਦਾ ਪਤਾ ਲੱਗਦਾ ਹੈ, ਤਾਂ ਅਸੀਂ ਤੁਰੰਤ ਉਨ੍ਹਾਂ ਦੇ ਖਾਤਿਆਂ ਨੂੰ ਅਯੋਗ ਬਣਾ ਦਿੰਦੇ ਹਾਂ ਅਤੇ ਉਨ੍ਹਾਂ ਨੂੰ Snapchat 'ਤੇ ਵਾਪਸ ਆਉਣ ਤੋਂ ਰੋਕਣ ਲਈ ਉਪਰਾਲੇ ਲਾਗੂ ਕਰਦੇ ਹਾਂ। ਅਸੀਂ ਗੰਭੀਰ ਹਲਾਤਾਂ ਦੀ ਜਾਣਕਾਰੀ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਵੀ ਦਿੰਦੇ ਹਾਂ ਅਤੇ ਉਨ੍ਹਾਂ ਦੀ ਜਾਂਚ ਵਿੱਚ ਸਹਾਇਤਾ ਕਰਨ ਲਈ ਕੰਮ ਕਰਦੇ ਹਾਂ।

Snapchat ਕਿਸ਼ੋਰਾਂ ਲਈ ਉਮਰ-ਮੁਤਾਬਕ ਢੁਕਵੀਂ ਸਮੱਗਰੀ

Snapchat ਦੀ ਵਰਤੋਂ ਦੋਸਤਾਂ ਵਿਚਾਲੇ ਨਿੱਜੀ ਸੰਚਾਰ ਲਈ ਸਭ ਤੋਂ ਵੱਧ ਕੀਤੀ ਜਾਂਦੀ ਹੈ, ਹਾਲਾਂਕਿ ਅਸੀਂ ਦੋ ਮੁੱਖ ਪਲੇਟਫਾਰਮਾਂ ਦੀ ਪੇਸ਼ਕਸ਼ ਕਰਦੇ ਹਾਂ — ਕਹਾਣੀਆਂ ਅਤੇ ਸਪੌਟਲਾਈਟ — ਜਿੱਥੇ Snapchatters ਪ੍ਰਕਾਸ਼ਿਤ ਕਹਾਣੀਆਂ ਅਤੇ ਵੀਡੀਓ ਨੂੰ ਚੁਣੀਆਂ ਮੀਡੀਆ ਸੰਸਥਾਵਾਂ, ਤਸਦੀਕਸ਼ੁਦਾ ਰਚਨਾਕਾਰਾਂ ਅਤੇ Snapchatters ਮੁਤਾਬਕ ਲੱਭ ਸਕਦੇ ਹਨ। 

ਸਾਡੀ ਐਪ ਦੇ ਇਨ੍ਹਾਂ ਭਾਗਾਂ ਵਿੱਚ, ਅਸੀਂ ਗੈਰ-ਸੰਚਾਲਿਤ ਸਮੱਗਰੀ ਲਈ ਵਿਆਪਕ ਤੌਰ 'ਤੇ ਸਾਂਝਾ ਕਰਨ ਦੀ ਯੋਗਤਾ ਨੂੰ ਸੀਮਿਤ ਕਰਦੇ ਹਾਂ। ਅਸੀਂ ਇਹ ਯਕੀਨੀ ਬਣਾਉਣ ਲਈ ਸੁਰੱਖਿਆ ਪਛਾਣ ਔਜ਼ਾਰਾਂ ਅਤੇ ਵਧੀਕ ਸਮੀਖਿਆ ਪ੍ਰਕਿਰਿਆਵਾਂ ਨੂੰ ਵਰਤਦੇ ਹਾਂ ਕਿ ਇਹ ਜਨਤਕ ਸਮੱਗਰੀ ਦਰਸ਼ਕਾਂ ਦੀ ਵੱਡੀ ਗਿਣਤੀ ਤੱਕ ਪਹੁੰਚਣ ਤੋਂ ਪਹਿਲਾਂ ਸਾਡੀਆਂ ਸੇਧਾਂ ਦੀ ਪਾਲਣਾ ਕਰੇ। 

Snapchat 'ਤੇ ਖ਼ਾਸ ਤੌਰ 'ਤੇ ਕਿਸ਼ੋਰਾਂ ਲਈ, ਸਾਡੇ ਕੋਲ ਇਹ ਯਕੀਨੀ ਬਣਾਉਣ ਵਿੱਚ ਮਦਦ ਲਈ ਵਾਧੂ ਸੁਰੱਖਿਆ ਹੈ ਕਿ ਉਨ੍ਹਾਂ ਨੂੰ ਉਮਰ-ਮੁਤਾਬਕ ਢੁਕਵੀਂ ਸਮੱਗਰੀ ਦਿਸੇ। ਅਜਿਹਾ ਕਰਨ ਲਈ, ਅਸੀਂ ਇੰਝ ਕਰਦੇ ਹਾਂ:

 • ਪਹਿਲਾਂ ਤੋਂ ਸਰਗਰਮ ਮਜ਼ਬੂਤ ਖੋਜ ਔਜ਼ਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਹਨਾਂ ਜਨਤਕ ਖਾਤਿਆਂ ਨੂੰ ਲੱਭਣ ਲਈ ਜੋ ਉਮਰ-ਮੁਤਾਬਕ ਅਢੁਕਵੀਂ ਸਮੱਗਰੀ ਨੂੰ ਮਾਰਕੀਟ ਕਰਨ ਦੀ ਕੋਸ਼ਿਸ਼ ਕਰਦੇ ਹਨ, ਅਤੇ ਨਵਾਂ ਸਟਰਾਈਕ ਸਿਸਟਮ ਇਸ ਕਿਸਮ ਦੇ ਖਾਤਿਆਂ 'ਤੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਕੇਲ ਕੱਸਣ ਲਈ।

 • ਮਾਪਿਆਂ ਨੂੰ ਸਾਡੇ Snapchat ਮਾਪਿਆਂ ਦੇ ਨਿਯੰਤਰਣ ਦੇ ਹਿੱਸੇ ਵਜੋਂ ਸਖ਼ਤ ਸਮੱਗਰੀ ਸੀਮਾਵਾਂ ਸੈੱਟ ਕਰਨ ਦੀ ਸਮਰੱਥਾ ਦਿੱਤੀ ਜਾਂਦੀ ਹੈ। Snapchat ਦਾ ਪਰਿਵਾਰ ਕੇਂਦਰ ਮਾਪਿਆਂ ਨੂੰ ਇਹ ਨਿਗਰਾਨੀ ਕਰਨ ਦਿੰਦਾ ਹੈ ਕਿ ਕਿਸ਼ੋਰ Snapchat 'ਤੇ ਕਿਸ ਨਾਲ ਗੱਲ ਕਰ ਰਹੇ ਹਨ ਅਤੇ ਮਾਪੇ ਸਮੱਗਰੀ ਨਿਯੰਤਰਣ ਸੈੱਟ ਕਰ ਸਕਦੇ ਹਨ — ਜਿਸ ਨਾਲ ਸੁਰੱਖਿਆ ਬਾਰੇ ਮਹੱਤਵਪੂਰਨ ਗੱਲਬਾਤ ਸ਼ੁਰੂ ਕਰਨ ਵਿੱਚ ਮਦਦ ਮਿਲਦੀ ਹੈ।

ਹੋਰ ਏਥੇ ਜਾਣੋ।

ਕਿਸ਼ੋਰਾਂ ਲਈ ਮਜ਼ਬੂਤ ਪੂਰਵ-ਨਿਰਧਾਰਤ ਸੈਟਿੰਗਾਂ

ਅਸਲ ਜੀਵਨ ਵਿੱਚ, ਦੋਸਤੀ ਵਿੱਚ ਸੁਰੱਖਿਆ, ਪਰਦੇਦਾਰੀ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਅਸੀਂ Snapchat ਲਈ ਉਸੇ ਸਿਧਾਂਤ ਨੂੰ ਲਾਗੂ ਕਰਦੇ ਹਾਂ। ਇਹੀ ਕਾਰਨ ਹੈ ਕਿ ਅਸੀਂ ਕਿਸ਼ੋਰਾਂ ਲਈ ਮੁੱਖ ਸੁਰੱਖਿਆ ਅਤੇ ਪਰਦੇਦਾਰੀ ਸੈਟਿੰਗਾਂ ਨੂੰ ਪੂਰਵ-ਨਿਰਧਾਰਤ ਤੌਰ 'ਤੇ ਸਖ਼ਤ ਮਿਆਰਾਂ 'ਤੇ ਰੱਖਦੇ ਹਾਂ। ਅਜਿਹਾ ਕਰਨ ਲਈ, ਅਸੀਂ ਇੰਝ ਕਰਦੇ ਹਾਂ:

 • ਕਿਸ਼ੋਰਾਂ ਲਈ ਸੰਪਰਕ ਸੈਟਿੰਗਾਂ ਸਿਰਫ਼ ਦੋਸਤਾਂ ਅਤੇ ਫ਼ੋਨ ਸੰਪਰਕਾਂ 'ਤੇ ਸੈੱਟ ਕੀਤੀਆਂ ਜਾਂਦੀਆਂ ਹਨ, ਅਤੇ ਉਹਨਾਂ ਦਾ ਅਜਨਬੀਆਂ ਤੱਕ ਨਹੀਂ ਵਿਸਤਾਰ ਕੀਤਾ ਜਾ ਸਕਦਾ ਹੈਇਹ ਸੁਰੱਖਿਆ ਕਿਸ਼ੋਰਾਂ ਨੂੰ ਕਿਸੇ ਹੋਰ ਵਿਅਕਤੀ ਵੱਲੋਂ ਸੰਪਰਕ ਕੀਤੇ ਜਾਣ ਤੋਂ ਰੋਕਣ ਵਿੱਚ ਮਦਦ ਕਰਦੀ ਹੈ ਜੋ ਪਹਿਲਾਂ ਤੋਂ ਮੌਜੂਦ Snapchat ਦੋਸਤ ਜਾਂ ਉਹਨਾਂ ਦੇ ਫ਼ੋਨ ਸੰਪਰਕਾਂ ਵਿੱਚ ਨਹੀਂ ਹੈ।

 • ਪੂਰਵ-ਨਿਰਧਾਰਤ ਤੌਰ 'ਤੇ ਟਿਕਾਣਾ ਸਾਂਝਾਕਰਨ ਬੰਦ ਕੀਤਾ ਜਾਂਦਾ ਹੈ। ਜੇਕਰ Snapchatters ਸਾਡੇ Snapchat ਨਕਸ਼ੇ 'ਤੇ ਟਿਕਾਣਾ ਸਾਂਝਾਕਰਨ ਦੀ ਵਿਸ਼ੇਸ਼ਤਾ ਨੂੰ ਵਰਤਣ ਦਾ ਫ਼ੈਸਲਾ ਲੈਂਦੇ ਹਨ, ਤਾਂ ਉਹ ਸਿਰਫ਼ ਉਨ੍ਹਾਂ ਲੋਕਾਂ ਨਾਲ ਟਿਕਾਣਾ ਸਾਂਝਾ ਕਰ ਸਕਦੇ ਹਨ ਜੋ ਪਹਿਲਾਂ ਤੋਂ ਉਨ੍ਹਾਂ ਦੇ ਦੋਸਤ ਹਨ।

 • ਕਿਸ਼ੋਰਾਂ ਨੂੰ ਉਹਨਾਂ ਦੀਆਂ ਪਰਦੇਦਾਰੀ ਸੈਟਿੰਗਾਂ ਅਤੇ ਖਾਤਾ ਸੁਰੱਖਿਆ ਦੀ ਜਾਂਚ ਕਰਨ ਲਈ ਸਮੇਂ-ਸਮੇਂ 'ਤੇ ਯਾਦ-ਸੂਚਨਾਵਾਂ ਭੇਜੀਆਂ ਜਾਂਦੀਆਂ ਹਨ। ਅਸੀਂ ਇਹ ਵੀ ਸਿਫ਼ਾਰਸ਼ ਕਰਦੇ ਹਾਂ ਕਿ ਕਿਸ਼ੋਰ ਦੋ-ਕਾਰਕ ਪ੍ਰਮਾਣਿਕਤਾ ਨੂੰ ਯੋਗ ਬਣਾਉਣ ਅਤੇ ਉਨ੍ਹਾਂ ਦੇ ਈਮੇਲ ਪਤੇ ਅਤੇ ਫ਼ੋਨ ਨੰਬਰ ਦੀ ਤਸਦੀਕ ਕਰਨ। ਇੰਝ ਕਰਕੇ ਕਿਸ਼ੋਰ Snapchat 'ਤੇ ਉਨ੍ਹਾਂ ਦੇ ਖਾਤੇ ਨੂੰ ਹੈਕ ਹੋਣ ਤੋਂ ਬਚਾ ਸਕਦੇ ਹਨ ਅਤੇ ਆਪਣੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਕਰ ਸਕਦੇ ਹਨ।

ਤੇਜ਼ ਅਤੇ ਸਧਾਰਨ ਰਿਪੋਰਟਿੰਗ ਔਜ਼ਾਰ

ਅਸੀਂ Snapchat 'ਤੇ ਕਿਸ਼ੋਰਾਂ ਅਤੇ ਮਾਪਿਆਂ ਦੋਨਾਂ ਨੂੰ ਸਿੱਧਾ Snapchat 'ਤੇ ਕਿਸੇ ਸੁਰੱਖਿਆ ਚਿੰਤਾ ਦੀ ਰਿਪੋਰਟ ਕਰਨ ਲਈ ਆਸਾਨ ਤਰੀਕੇ ਦਿੰਦੇ ਹਾਂ। ਅਸੀਂ ਅਜਿਹੇ ਔਨਲਾਈਨ ਰਿਪੋਰਟਿੰਗ ਔਜ਼ਾਰ ਵੀ ਦਿੰਦੇ ਹਾਂ ਜਿਨ੍ਹਾਂ ਨੂੰ ਵਰਤਣ ਲਈ ਤੁਹਾਨੂੰ Snapchat ਖਾਤੇ ਦੀ ਲੋੜ ਨਹੀਂ ਹੈ।

 • ਰਿਪੋਰਟਿੰਗ Snapchat 'ਤੇ ਗੁਪਤ ਹੈ। ਅਸੀਂ Snapchatters ਨੂੰ ਨਹੀਂ ਦੱਸਦੇ ਕਿ ਕਿਸ ਨੇ ਉਨ੍ਹਾਂ ਦੀ ਰਿਪੋਰਟ ਕੀਤੀ ਹੈ।

 • ਸਾਡੇ ਕੋਲ 24/7 ਸਮੁੱਚੀ ਭਰੋਸਾ ਅਤੇ ਸੁਰੱਖਿਆ ਟੀਮ ਹੈ। ਜਦੋਂ ਤੁਸੀਂ ਜਾਂ ਤੁਹਾਡਾ ਬੱਚਾ ਕਿਸੇ ਚੀਜ਼ ਦੀ ਰਿਪੋਰਟ ਕਰਦੇ ਹੋ, ਤਾਂ ਇਹ ਸਿੱਧੇ ਸਾਡੀ ਭਰੋਸਾ ਅਤੇ ਸੁਰੱਖਿਆ ਟੀਮ ਕੋਲ ਜਾਂਦੀ ਹੈ ਤਾਂ ਕਿ ਉਹ ਤੇਜ਼ੀ ਨਾਲ ਕਾਰਵਾਈ ਕਰ ਸਕਣ। 

 • ਹਾਲਾਂਕਿ Snapchat 'ਤੇ ਗੱਲਬਾਤਾਂ ਪੂਰਵ-ਨਿਰਧਾਰਤ ਤੌਰ 'ਤੇ ਮਿਟਾਏ ਜਾਣ ਦੇ ਬਾਵਜੂਦ, ਅਸੀਂ ਡੈਟਾ ਬਰਕਰਾਰ ਰੱਖਦੇ ਹਾਂ, ਜਦੋਂ ਅਸੀਂ ਕਿਸ਼ੋਰਾਂ ਜਾਂ ਮਾਪਿਆਂ ਦੀਆਂ ਰਿਪੋਰਟਾਂ ਦੀ ਸਮੀਖਿਆ ਕਰਦੇ ਹਾਂ। ਕੁਝ ਮਾਮਲਿਆਂ ਵਿੱਚ, ਕਨੂੰਨੀ ਅਮਲੀਕਰਨ ਨੂੰ ਵੀ ਘਟਨਾ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਅਤੇ ਜੇ ਅਥਾਰਟੀਆਂ ਹੋਰ ਜਾਣਕਾਰੀ ਮੰਗਦੀਆਂ ਹਨ ਤਾਂ ਅਸੀਂ ਡੈਟੇ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਦੇ ਹਾਂ।

Snapchat ਸਿਰਫ਼ 13 ਸਾਲ ਤੋਂ ਵੱਧ ਉਮਰ ਦੇ ਕਿਸ਼ੋਰਾਂ ਲਈ ਹੈ

Snapchat ਖਾਤਾ ਬਣਾਉਣ ਲਈ ਕਿਸ਼ੋਰ ਦੀ ਉਮਰ ਘੱਟੋ-ਘੱਟ 13 ਸਾਲ ਹੋਣੀ ਚਾਹੀਦੀ ਹੈ। ਜੇਕਰ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕੋਈ ਖਾਤਾ 13 ਸਾਲ ਤੋਂ ਘੱਟ ਉਮਰ ਦੇ ਕਿਸੇ ਵਿਅਕਤੀ ਦਾ ਹੈ, ਤਾਂ ਅਸੀਂ ਪਲੇਟਫਾਰਮ ਤੋਂ ਉਸਦਾ ਖਾਤਾ ਬੰਦ ਕਰ ਦਿੰਦੇ ਹਾਂ ਅਤੇ ਉਸਦਾ ਡੈਟਾ ਮਿਟਾ ਦਿੰਦੇ ਹਾਂ।

ਇਹ ਮਹੱਤਵਪੂਰਨ ਹੈ ਕਿ ਤੁਹਾਡਾ ਬੱਚਾ ਸਹੀ ਜਨਮਦਿਨ ਦੇ ਨਾਲ ਸਾਈਨ ਅੱਪ ਕਰੇ ਤਾਂ ਜੋ ਉਹ ਕਿਸ਼ੋਰਾਂ ਲਈ ਸਾਡੇ ਸੁਰੱਖਿਆ ਉਪਰਾਲਿਆਂ ਤੋਂ ਲਾਹਾ ਲੈ ਸਕੇ। ਕਿਸ਼ੋਰਾਂ ਨੂੰ ਇਹਨਾਂ ਸੁਰੱਖਿਆ ਉਪਾਵਾਂ ਦੇ ਘੇਰੇ ਨੂੰ ਪਾਰ ਕਰਨ ਤੋਂ ਰੋਕਣ ਵਿੱਚ ਮਦਦ ਲਈ, ਅਸੀਂ 13-17 ਸਾਲ ਦੀ ਉਮਰ ਵਾਲੇ ਬੱਚਿਆਂ ਨੂੰ ਉਨ੍ਹਾਂ ਦੇ Snapchat ਖਾਤਿਆਂ ਲਈ ਜਨਮ ਸਾਲ ਨੂੰ 18 ਜਾਂ ਇਸ ਤੋਂ ਵੱਧ ਉਮਰ ਵਿੱਚ ਬਦਲਣ ਨਹੀਂ ਦਿੰਦੇ ਹਾਂ।

ਮਾਪਿਆਂ ਲਈ ਔਜ਼ਾਰ ਅਤੇ ਸਰੋਤ

ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਔਜ਼ਾਰਾਂ ਅਤੇ ਸਰੋਤਾਂ ਬਾਰੇ ਜਾਣੋ।