ਮਾਪਿਆਂ ਲਈ ਔਜ਼ਾਰ ਅਤੇ ਸਰੋਤ

ਅਸੀਂ Snapchat 'ਤੇ ਕਿਸ਼ੋਰਾਂ ਦੀ ਸੁਰੱਖਿਆ ਦੀ ਬਹੁਤ ਗੰਭੀਰਤਾ ਨਾਲ ਰਾਖੀ ਕਰਨ ਵਿੱਚ ਮਦਦ ਕਰਨ ਲਈ ਆਪਣੀ ਜ਼ਿੰਮੇਵਾਰੀ ਲੈਂਦੇ ਹਾਂ। ਇਸ ਦੇ ਹਿੱਸੇ ਵਜੋਂ, ਅਸੀਂ ਮਾਪਿਆਂ ਨੂੰ ਉਹਨਾਂ ਦੇ ਕਿਸ਼ੋਰਾਂ ਨੂੰ Snapchat ਦੀ ਸੁਰੱਖਿਅਤ ਵਰਤੋਂ ਕਰਨ ਵਿੱਚ ਮਦਦ ਕਰਨ ਲਈ ਔਜ਼ਾਰ ਅਤੇ ਸਰੋਤ ਦੇਣਾ ਚਾਹੁੰਦੇ ਹਾਂ। ਇੱਥੇ ਤੁਸੀਂ Snapchat ਦੇ ਮਾਪਿਆਂ ਦੇ ਨਿਯੰਤਰਣਾਂ ਦੀ ਵਰਤੋਂ ਕਿਵੇਂ ਕਰਨੀ ਹੈ, ਇਸ ਬਾਰੇ ਹੋਰ ਜਾਣ ਸਕਦੇ ਹੋ, ਆਪਣੇ ਕਿਸ਼ੋਰਾਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਪ੍ਰਮੁੱਖ ਸੁਰੱਖਿਆ ਸੁਝਾਵਾਂ ਦੀ ਜਾਂਚ ਸੂਚੀ ਡਾਊਨਲੋਡ ਕਰ ਸਕਦੇ ਹੋ ਅਤੇ ਮਾਹਰ ਸਰੋਤਾਂ ਤੱਕ ਪਹੁੰਚ ਕਰ ਸਕਦੇ ਹੋ।

Snapchat ਮਾਪਿਆਂ ਦੇ ਨਿਯੰਤਰਣ

Snapchat ਦਾ ਪਰਿਵਾਰ ਕੇਂਦਰ ਮਾਪਿਆਂ ਦੇ ਸਾਡੇ ਨਿਯੰਤਰਣਾਂ ਦਾ ਸੈੱਟ ਹੈ ਜੋ ਤੁਹਾਨੂੰ ਇਹ ਦੇਖਣ ਵਿੱਚ ਮਦਦ ਕਰਦਾ ਹੈ ਕਿ ਤੁਹਾਡੇ ਕਿਸ਼ੋਰ Snapchat 'ਤੇ ਕਿਸ ਨਾਲ ਸੰਚਾਰ ਕਰ ਰਹੇ ਹਨ ਅਤੇ ਤੁਸੀਂ ਸਮੱਗਰੀ ਨਿਯੰਤਰਣ ਸੈੱਟ ਕਰਦੇ ਹੋ - ਜੋ ਸੁਰੱਖਿਆ ਬਾਰੇ ਮਹੱਤਵਪੂਰਨ ਗੱਲਬਾਤ ਨੂੰ ਪ੍ਰੇਰਿਤ ਕਰਨ ਵਿੱਚ ਮਦਦ ਕਰ ਸਕਦੇ ਹਨ। ਪਰਿਵਾਰ ਕੇਂਦਰ ਮਾਪਿਆਂ ਅਤੇ ਕਿਸ਼ੋਰਾਂ ਵਿਚਕਾਰ ਅਸਲ ਸੰਸਾਰ ਦੇ ਰਿਸ਼ਤਿਆਂ ਦੀ ਗਤੀਸ਼ੀਲਤਾ ਨੂੰ ਦਰਸਾਉਂਦਾ ਹੈ, ਜਿੱਥੇ ਮਾਪਿਆਂ ਨੂੰ ਇਸ ਬਾਰੇ ਸੂਝ ਹੁੰਦੀ ਹੈ ਕਿ ਉਨ੍ਹਾਂ ਦੇ ਕਿਸ਼ੋਰ ਕਿਸ ਨਾਲ ਸਮਾਂ ਬਿਤਾ ਰਹੇ ਹਨ, ਜਦੋਂ ਕਿ ਅਜੇ ਵੀ ਕਿਸ਼ੋਰਾਂ ਦੀ ਪਰਦੇਦਾਰੀ ਦਾ ਆਦਰ ਕੀਤਾ ਜਾਂਦਾ ਹੈ। ਪਰਿਵਾਰ ਕੇਂਦਰ 'ਤੇ, ਮਾਪੇ ਆਸਾਨੀ ਨਾਲ ਅਤੇ ਗੁਪਤ ਤੌਰ 'ਤੇ ਕਿਸੇ ਵੀ ਚਿੰਤਾ ਦੀ ਰਿਪੋਰਟ ਸਿੱਧੇ ਤੌਰ 'ਤੇ ਸਾਡੀ ਭਰੋਸਾ ਅਤੇ ਸੁਰੱਖਿਆ ਟੀਮ ਨੂੰ ਕਰ ਸਕਦੇ ਹਨ, ਜੋ Snapchatters ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਚੌਵੀ ਘੰਟੇ ਕੰਮ ਕਰਦੀ ਹੈ।

ਪਰਿਵਾਰ ਕੇਂਦਰ 'ਤੇ ਸ਼ੁਰੂਆਤ

ਪਰਿਵਾਰ ਕੇਂਦਰ ਵਰਤਣ ਲਈ, ਮਾਪਿਆਂ ਦਾ Snapchat ਖਾਤਾ ਹੋਣਾ ਲਾਜ਼ਮੀ ਹੈ। ਐਪ ਨੂੰ ਡਾਊਨਲੋਡ ਕਰਨ ਅਤੇ ਪਰਿਵਾਰ ਕੇਂਦਰ ਨੂੰ ਸੈੱਟ ਅੱਪ ਕਰਨ ਬਾਰੇ ਹਿਦਾਇਤਾਂ:

ਇਸ ਟਿਊਟੋਰੀਅਲ ਨੂੰ ਦੇਖੋ ਜਾਂ ਕਦਮ-ਦਰ-ਕਦਮ ਹਿਦਾਇਤਾਂ ਨੂੰ ਪੜ੍ਹੋ।

ਕਦਮ 1

ਆਪਣੇ ਮੋਬਾਈਲ ਫ਼ੋਨ 'ਤੇ Apple App Store ਜਾਂ Google ਪਲੇ ਸਟੋਰ ਤੋਂ Snapchat ਡਾਊਨਲੋਡ ਕਰ ਕੇ ਸ਼ੁਰੂ ਕਰੋ।
ਕੀ ਪਰਿਵਾਰ ਕੇਂਦਰ ਬਾਰੇ ਹੋਰ ਸਵਾਲ ਹਨ? ਸਾਡੀ ਸਹਾਇਤਾ ਸਾਈਟ 'ਤੇ ਜਾਓ।

ਸੁਰੱਖਿਆ ਜਾਂਚ-ਸੂਚੀ

ਮਾਪਿਆਂ ਲਈ

Snapchat ਨੂੰ ਸੁਰੱਖਿਅਤ ਤਰੀਕੇ ਨਾਲ ਕਿਵੇਂ ਵਰਤਣਾ ਹੈ, ਇਸ ਬਾਰੇ ਗੱਲਬਾਤ ਕਰਨ ਵਿੱਚ ਮਦਦ ਕਰਨ ਲਈ, ਇੱਥੇ ਤੁਹਾਡੇ ਕਿਸ਼ੋਰ ਲਈ ਮਹੱਤਵਪੂਰਨ ਨੁਕਤਿਆਂ ਦੀ ਸੂਚੀ ਦਿੱਤੀ ਹੈ:
ਸਿਰਫ਼ ਪਰਿਵਾਰ ਅਤੇ ਦੋਸਤਾਂ ਨਾਲ ਜੁੜੋ
ਸਿਰਫ ਉਨ੍ਹਾਂ ਲੋਕਾਂ ਨੂੰ ਦੋਸਤੀ ਦੇ ਸੱਦੇ ਦਿਓ ਅਤੇ ਸਵੀਕਾਰ ਕਰੋ ਜਿਨ੍ਹਾਂ ਨੂੰ ਉਹ ਅਸਲ ਜ਼ਿੰਦਗੀ ਵਿੱਚ ਜਾਣਦੇ ਹਨ।
ਧਿਆਨ ਨਾਲ ਵਰਤੋਂਕਾਰ-ਨਾਮ ਚੁਣੋ
ਅਜਿਹਾ ਵਰਤੋਂਕਾਰ ਨਾਮ ਚੁਣੋ ਜਿਸ ਵਿੱਚ ਉਨ੍ਹਾਂ ਦੀ ਉਮਰ, ਜਨਮਮਿਤੀ, ਨਿੱਜੀ ਜਾਣਕਾਰੀ ਜਾਂ ਸੰਕੇਤਕ ਭਾਸ਼ਾ ਸ਼ਾਮਲ ਨਾ ਹੋਵੇ। ਤੁਹਾਡੇ ਕਿਸ਼ੋਰ ਦੇ ਵਰਤੋਂਕਾਰ ਨਾਮ ਵਿੱਚ ਕਦੇ ਵੀ ਉਮਰ ਜਾਂ ਜਨਮ ਮਿਤੀ ਵਰਗੀ ਨਿੱਜੀ ਜਾਣਕਾਰੀ ਸ਼ਾਮਲ ਨਹੀਂ ਹੋਣੀ ਚਾਹੀਦੀ।
ਅਸਲ ਉਮਰ ਨਾਲ ਸਾਈਨ ਅੱਪ ਕਰੋ
ਸਹੀ ਜਨਮ ਮਿਤੀ ਹੋਣਾ ਇੱਕੋ-ਇੱਕ ਤਰੀਕਾ ਹੈ ਜਿਸ ਨਾਲ ਤੁਹਾਡਾ ਕਿਸ਼ੋਰ ਸਾਡੀਆਂ ਉਮਰ-ਮੁਤਾਬਕ ਸੁਰੱਖਿਆ ਹਿਫ਼ਾਜ਼ਤਾਂ ਦਾ ਲਾਹਾ ਲੈ ਸਕਦਾ ਹੈ।
ਟਿਕਾਣਾ ਸਾਂਝਾ ਕਰਨ ਵੇਲੇ ਧਿਆਨ ਰੱਖੋ
ਸਾਡੇ ਨਕਸ਼ੇ 'ਤੇ ਟਿਕਾਣਾ-ਸਾਂਝਾ ਕਰਨਾ ਹਰ ਕਿਸੇ ਲਈ ਪੂਰਵ-ਨਿਰਧਾਰਤ ਤੌਰ 'ਤੇ ਬੰਦ ਹੈ। ਜੇ ਤੁਹਾਡਾ ਕਿਸ਼ੋਰ ਇਸ ਨੂੰ ਚਾਲੂ ਕਰਨ ਜਾ ਰਿਹਾ ਹੈ, ਤਾਂ ਇਸਦੀ ਵਰਤੋਂ ਸਿਰਫ਼ ਉਨ੍ਹਾਂ ਦੇ ਭਰੋਸੇਮੰਦ ਦੋਸਤਾਂ ਅਤੇ ਪਰਿਵਾਰ ਨਾਲ ਕੀਤੀ ਜਾਣੀ ਚਾਹੀਦੀ ਹੈ।
ਕਿਸੇ ਭਰੋਸੇਮੰਦ ਬਾਲਗ ਨਾਲ ਗੱਲ ਕਰੋ
ਜਦੋਂ ਸੁਰੱਖਿਆ ਅਤੇ ਭਲਾਈ ਦੀ ਗੱਲ ਆਉਂਦੀ ਹੈ, ਤਾਂ ਕੋਈ ਵੀ ਸਵਾਲ ਜਾਂ ਗੱਲਬਾਤ ਕਰਨਾ ਗਲਤ ਨਹੀਂ ਹੁੰਦਾ। ਆਪਣੇ ਕਿਸ਼ੋਰ ਨੂੰ ਕਿਸੇ ਭਰੋਸੇਮੰਦ ਬਾਲਗ ਨਾਲ ਗੱਲ ਕਰਨ ਲਈ ਕਹੋ ਜੇ ਉਨ੍ਹਾਂ ਨੂੰ ਕੋਈ ਚਿੰਤਾ ਹੋ ਰਹੀ ਹੈ।
ਐਪ-ਅੰਦਰ ਰਿਪੋਰਟਿੰਗ ਵਰਤੋ
ਤੁਹਾਡੇ ਕਿਸ਼ੋਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਰਿਪੋਰਟਾਂ ਗੁਪਤ ਹਨ - ਅਤੇ ਇਹ ਸਮੀਖਿਆ ਲਈ ਸਿੱਧੇ ਸਾਡੀ 24/7 ਭਰੋਸਾ ਅਤੇ ਸੁਰੱਖਿਆ ਟੀਮ ਕੋਲ ਜਾਂਦੀਆਂ ਹਨ।
ਭੇਜਣ ਤੋਂ ਪਹਿਲਾਂ ਸੋਚੋ
ਜਿਵੇਂ ਕਿ ਆਨਲਾਈਨ ਕੁਝ ਵੀ ਸਾਂਝਾ ਕਰਨ ਵੇਲੇ ਹੁੰਦਾ ਹੈ, ਕਿਸੇ ਨੂੰ ਵੀ ਬੇਨਤੀ ਕਰਨ ਜਾਂ ਕੁਝ ਭੇਜਣ ਬਾਰੇ ਸੱਚਮੁੱਚ ਸਾਵਧਾਨ ਰਹਿਣਾ ਮਹੱਤਵਪੂਰਨ ਹੈ - ਇੱਥੋਂ ਤੱਕ ਕਿ ਕਿਸੇ ਸਾਥੀ ਜਾਂ ਨਜ਼ਦੀਕੀ ਦੋਸਤ ਨੂੰ ਵੀ - ਨਿੱਜੀ ਜਾਂ ਸੰਵੇਦਨਸ਼ੀਲ ਚਿੱਤਰ ਅਤੇ ਜਾਣਕਾਰੀ ਨਾ ਭੇਜੋ।
Snapchat ਦੇ ਪਰਿਵਾਰ ਕੇਂਦਰ ਵਿੱਚ ਸ਼ਾਮਲ ਹੋਵੋ
ਇਹ ਯਕੀਨੀ ਬਣਾਓ ਕਿ ਤੁਸੀਂ ਅਤੇ ਤੁਹਾਡੇ ਕਿਸ਼ੋਰ ਨੇ ਸਾਡੇ ਮਾਪਿਆਂ ਦੇ ਨਿਯੰਤਰਣ, Snapchat ਦੇ ਪਰਿਵਾਰ ਕੇਂਦਰ ਲਈ ਸਾਈਨ ਅੱਪ ਕੀਤਾ ਹੈ, ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਕਿਸ਼ੋਰ ਕਿਹੜੇ ਦੋਸਤਾਂ ਨਾਲ ਗੱਲ ਕਰ ਰਹੇ ਹਨ ਅਤੇ ਸਮੱਗਰੀ ਨਿਯੰਤਰਣ ਸੈੱਟ ਕਰ ਸਕਦੇ ਹੋ।

ਜਾਣਨਾ ਮਦਦਗਾਰ ਹੈ! ਇਸ ਜਾਂਚ-ਸੂਚੀ ਦਾ ਡਾਊਨਲੋਡ ਕਰਨਯੋਗ ਸੰਸਕਰਣ ਪ੍ਰਿੰਟ ਕਰਨ ਲਈ, ਇੱਥੇ ਕਲਿੱਕ ਕਰੋ।

ਵਧੀਕ ਜਾਣਕਾਰੀ ਲਈ, ਸਾਡੇ ਭਾਈਵਾਲਾਂ ਅਤੇ ਮਾਹਰਾਂ ਦੇ ਸੁਰੱਖਿਆ ਸਰੋਤ ਵੇਖੋ।