Snapchat ਲਈ ਮਾਪਿਆਂ ਦੀ ਗਾਈਡ

ਇਸ ਗਾਈਡ ਦਾ ਮਤਲਬ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਇਹ ਸਮਝਣ ਵਿੱਚ ਮਦਦ ਕਰਨਾ ਹੈ ਕਿ Snapchat ਕਿਵੇਂ ਕੰਮ ਕਰਦੀ ਹੈ, ਕਿਸ਼ੋਰਾਂ ਲਈ ਅਸੀਂ ਕਿਹੜੀਆਂ ਮੁੱਖ ਸੁਰੱਖਿਆਵਾਂ ਦੀ ਪੇਸ਼ਕਸ਼ ਕਰਦੇ ਹਾਂ, ਮਾਪਿਆਂ ਲਈ ਸਾਡੇ ਨਿਯੰਤਰਣਾਂ ਦੀ ਵਰਤੋਂ ਕਿਵੇਂ ਕਰਨੀ ਹੈ, ਅਤੇ ਆਮ ਸਵਾਲਾਂ ਦੇ ਜਵਾਬ ਦੇਣ ਲਈ।

ਮਾਪਿਆਂ ਲਈ Snapchat ਸੁਰੱਖਿਆ ਸਰੋਤ

ਜੀ ਆਇਆਂ ਨੂੰ! ਅਸੀਂ ਜਾਣਦੇ ਹਾਂ ਕਿ ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲੇ ਵਜੋਂ, ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ...

“ਕੀ ਮੈਨੂੰ ਆਪਣੇ ਕਿਸ਼ੋਰ ਨੂੰ Snapchat ਦੀ ਵਰਤੋਂ ਕਰਨ ਦੇਣੀ ਚਾਹੀਦੀ ਹੈ? ਕੀ Snapchat ਵਿੱਚ ਕਿਸ਼ੋਰਾਂ ਲਈ ਸੁਰੱਖਿਆ ਹੈ?”

Snapchat ਸੰਚਾਰ ਸੇਵਾ ਹੈ ਜਿਸਦੀ ਵਰਤੋਂ ਜ਼ਿਆਦਾਤਰ ਲੋਕ ਆਪਣੇ ਅਸਲ ਜੀਵਨ ਦੇ ਦੋਸਤਾਂ ਅਤੇ ਪਰਿਵਾਰ ਨਾਲ ਗੱਲ ਕਰਨ ਲਈ ਕਰਦੇ ਹਨ, ਲਿਖਤ ਸੁਨੇਹੇ ਜਾਂ ਫ਼ੋਨ ਕਾਲ ਵਰਤਣ ਵਾਂਗ। ਅਸੀਂ ਸ਼ੁਰੂ ਤੋਂ ਹੀ ਚੀਜ਼ਾਂ ਨੂੰ ਵੱਖਰੇ ਢੰਗ ਨਾਲ ਬਣਾਉਣ ਵੱਲ ਧਿਆਨ ਦਿੱਤਾ ਹੈ, ਜਿਸ ਵਿੱਚ Snapchatters ਨੂੰ ਉਹਨਾਂ ਦੇ ਨਜ਼ਦੀਕੀ ਦੋਸਤਾਂ ਨਾਲ ਅਜਿਹੇ ਮਾਹੌਲ ਵਿੱਚ ਸੰਚਾਰ ਕਰਨ ਵਿੱਚ ਮਦਦ ਕਰਨ 'ਤੇ ਧਿਆਨ ਦਿੱਤਾ ਹੈ ਜੋ ਉਨ੍ਹਾਂ ਦੀ ਸੁਰੱਖਿਆ ਅਤੇ ਪਰਦੇਦਾਰੀ ਨੂੰ ਤਰਜੀਹ ਦਵੇ।

Snapchat ਕਿਸ਼ੋਰਾਂ ਦੀ ਸੁਰੱਖਿਆ, ਵਿਆਖਿਆ ਕੀਤੀ ਗਈ

ਅਸੀਂ ਮਾਪਿਆਂ ਨੂੰ Snapchat ਦੀਆਂ ਬੁਨਿਆਦੀ ਗੱਲਾਂ ਸਮਝਾਉਣ ਅਤੇ ਕਿਸ਼ੋਰਾਂ ਲਈ Snapchat ਨੂੰ ਸੁਰੱਖਿਅਤ ਬਣਾਉਣ ਵਿੱਚ ਮਦਦ ਕਰਨ ਲਈ ਸਾਡੇ ਕੋਲ ਮੌਜੂਦ ਸੁਰੱਖਿਆਵਾਂ ਬਾਰੇ ਦੱਸਣ ਵਾਸਤੇ YouTube ਸੀਰੀਜ਼ ਲਾਂਚ ਕੀਤੀ ਹੈ। ਸਾਡੇ ਵੱਲੋਂ ਕਿਸ਼ੋਰਾਂ ਲਈ ਪੇਸ਼ ਕੀਤੀਆਂ ਜਾਂਦੀਆਂ ਵਿਸ਼ੇਸ਼ ਸੁਰੱਖਿਆ ਹਿਫ਼ਾਜ਼ਤਾਂ ਬਾਰੇ ਇੱਥੇ ਹੋਰ ਜਾਣੋ।

ਮਾਪਿਆਂ ਲਈ ਵਾਧੂ ਸਰੋਤ